Community Office Services-Punjabi

ਪਿਆਰੇ ਗੁਆਂਢੀਓ,

ਸਾਡੀ ਕਮਿਊਨਿਟੀ ਵੈੱਬਸਾਈਟ ਉੱਤੇ ਆਉਣ ਲਈ ਤੁਹਾਡਾ ਧੰਨਵਾਦ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਉਪਯੋਗੀ ਲੱਗੀ ਹੋਵੇਗੀ।

ਸਾਡੀ ਸਰਵਿਸ ਵੈੱਬਸਾਈਟ ਦੇ ਨਿਰੀਖਣ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਕਈ ਨੈਵੀਗੇਸ਼ਨ ਵਿਕਲਪ ਦਿੱਤੇ ਹਨ। ਤੁਸੀਂ ਸਾਡੇ ਸਾਈਟ ਮੈਪ ਵੱਲ ਜਾ ਸਕਦੇ ਹੋ (ਕ੍ਰਿਪਾ ਕਰਕੇ ਉੱਪਰ, ਨੈਵੀਗੇਸ਼ਨ ਬਾਰ ਦੇ ਸੱਜੇ ਪਾਸੇ ਵੱਲ ਵੇਖੋ) ਜੋ ਲੇਖ ਦੇ ਵਿੱਚਲੇ ਲਿੰਕਾਂ ਉੱਤੇ ਕਲਿੱਕ ਕਰਨ ਨਾਲ ਤੁਹਾਨੂੰ ਵਿਸਤਰਤ ਜਾਣਕਾਰੀ ਦੇਵੇਗਾ ਅਤੇ/ਜਾਂ ਤੁਸੀਂ ਖੱਬੇ ਪਾਸੇ ਦੇ ਨੈਵੀਗੇਸ਼ਨ ਬਾਰ ਦਾ ਉਪਯੋਗ ਕਰ ਸਕਦੇ ਹੋ।

ਸ਼ੁੱਭ ਚਿੰਤਕ,
ਪੀਟਰ ਜੂਲੀਅਨ

ਚੋਣ ਖੇਤਰ ਸੇਵਾਵਾਂ

ਤੁਹਾਡੇ ਸੰਸਦ ਸਦੱਸ ਦੇ ਤੌਰ ਤੇ, ਪੀਟਰ ਅਤੇ ਉਸਦੀ ਓਟਾਵਾ ਅਤੇ ਕਮਿਊਨਿਟੀ ਆਫਿਸ ਟੀਮ ਬਰਨਬੀ-ਨਿਊਵੈਸਟਮਿਨਸਟਰ ਦੇ ਲੋਕਾਂ ਦੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।

ਕਮਿਊਨਿਟੀ ਆਫਿਸ ਟੀਮ ਵਸਨੀਕਾਂ ਦੀ ਨੈਵੀਗੇਟ ਕਰਨ ਅਤੇ ਮੁੱਦਿਆਂ ਨੂੰ ਸੁਲ਼ਝਾਉਣ ਵਿੱਚ ਮਦਦ ਕਰਨ ਲਈ ਹਾਜਰ ਹੈ, ਜਿਵੇਂਕਿ:

ਕਮਿਊਨਿਟੀ ਆਫਿਸ ਟੀਮ ਕਮਿਊਨਿਟੀ ਅਰੰਭਾਂ ਦਾ ਸਮਰਥਨ ਕਰਨ, ਅਤੇ ਜਨਮ ਦਿਨਾਂ ਅਤੇ ਵਰ੍ਹੇ ਗੰਢਾਂ ਜਿਹੇ ਅਵਸਰਾਂ ਲਈ ਵਿਸ਼ੇਸ਼ ਸੰਦੇਸ਼ਾਂ ਦਾ ਪਰਬੰਧ ਕਰਨ ਲਈ ਵੀ ਇੱਥੇ ਹਾਜਰ ਹੈ।

ਸਭ ਤੋਂ ਵੱਧ ਮਹੱਤਵਪੂਰਨ ਗੱਲ, ਸਾਡੀ ਕਮਿਊਨਿਟੀ ਦੇ ਲੋਕਾਂ ਦੀ ਓਟਾਵਾ ਵਿੱਚ ਇੱਕ ਬੁਲੰਦ ਆਵਾਜ਼ ਨਿਸ਼ਚਿਤ ਕਰਨ ਲਈ ਸਾਡੀ ਟੀਮ ਲਗਨ ਨਾਲ ਕੰਮ ਕਰੇਗੀ। ਜੇਕਰ ਤੁਸੀਂ ਓਟਾਵਾ ਜਾ ਰਹੇ ਹੋ ਅਤੇ ਆਪਣੇ ਸੰਸਦ ਸਦੱਸ ਨੂੰ ਕੰਮ ਕਰਦਿਆਂ ਵੇਖਣਾ ਚਾਹੋਗੇ, ਤਾਂ ਕ੍ਰਿਪਾ ਕਰਕੇ ਲੋਕ ਸਭਾ ਵਿੱਚ ਸਾਡੇ ਆਫਿਸ ਨਾਲ ਸੰਪਰਕ ਕਰੋ। ਸਾਡੇ ਤਕ ਪਹੁੰਚਣ ਬਾਰੇ ਜਾਣਕਾਰੀ ਲਈ ਇਸ ਵੈੱਬਸਾਈਟ ਦੇ ਸੰਪਰਕ ਭਾਗ ਉੱਤੇ ਜਾਓ।

ਵੈੱਬ ਉੱਤੇ ਕੈਨੇਡਾ ਸਰਕਾਰ ਦੇ ਪ੍ਰੋਗਰਾਮ ਅਤੇ ਸੇਵਾਵਾਂ:
ਜੇਕਰ ਤੁਸੀਂ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਭਾਲ਼ਨ ਵਿੱਚ ਰੁਚੀ ਰੱਖਦੇ ਹੋ ਤਾਂ ਇਹ ਜਾਣਕਾਰੀ ਇੱਕ ਮੁਫਤ ਜਾਣਕਾਰੀ ਲਾਈਨ 1-800 O-Canada (1-800-622-6232) TTY: 1-800-926-9105 ਉੱਤੇ ਡਾਇਲ ਕਰਕੇ, servicecanada.ca ਉੱਤੇ ਕਲਿਕ ਕਰਕੇ ਜਾਂ ਸਰਵਿਸ ਕੈਨੇਡਾ ਕੇਂਦਰ ਉੱਤੇ ਜਾਕੇ ਮਿਲ ਸਕਦੀ ਹੈ। ਤੁਹਾਡੇ ਨੇਡ਼ੇ ਦੇ ਸਰਵਿਸ ਕੇਂਦਰਾਂ ਦੀ ਸੂਚੀ ਲਈ ਕ੍ਰਿਪਾ ਕਰਕੇ ਉਨ੍ਹਾਂ ਦੀ ਵੈੱਬਸਾਈਟ ਵੇਖੋ ਜਾਂ 1-800 O-Canada ਉੱਤੇ ਫੋਨ ਕਰੋ।

ਸੰਸਦੀ ਕਾਰ ਵਿਹਾਰ

ਸੰਸਦ ਬਾਰੇ ਜਾਣਕਾਰੀ ਸੰਸਦੀ ਵੈੱਬਸਾਈਟ.

ਉੱਤੇ ਮਿਲ ਸਕਦੀ ਹੈ।